ਓਨਟੇਰੀਓ ਵਿੱਚ 5 ਫਰਵਰੀ 2007 ਤੋਂ ਬਾਅਦ ਖ਼ਰੀਦੀਆਂ ਗਈਆਂ ਵਾਈਨ, ਬੀਅਰ ਅਤੇ ਸ਼ਰਾਬ ਦੇ ਲਗਭਗ ਸਾਰੇ ਕੰਟੇਨਰ ਬੀਅਰ ਸਟੋਰ (ਜਾਂ ਵਾਪਸੀ ਵਾਲੀਆਂ ਹੋਰ ਖਾਸ ਥਾਵਾਂ) ਤੇ ਪੂਰੀ ਪੇਸ਼ਗੀ ਜਮ੍ਹਾਂ ਰਕਮ ਵਾਪਸ ਲੈਣ ਲਈ ਮੋੜੇ ਜਾ ਸਕਦੇ ਹਨ। ਇਸ ਵਿੱਚ ਉਹ ਸਾਰੀਆਂ ਕੱਚ ਦੀਆਂ ਬੋਤਲਾਂ, ਬੈਗ_ਇਨ_ਬਾਕਸ, ਟੈਟਰਾ ਪੈਕ ਡੱਬੇ, ਪਲਾਸਟਿਕ (PET) ਦੀਆਂ ਬੋਤਲਾਂ, ਅਤੇ ਸਟੀਲ ਅਤੇ ਅਲਮੀਨੀਅਮ ਦੀਆਂ ਕੈਨਾਂ ਸ਼ਾਮਲ ਹਨ ਜਿਨ੍ਹਾਂ ਤੇ ਕੋਈ ਪੇਸ਼ਗੀ ਰਕਮ ਲਈ ਗਈ ਹੋਵੇ।
5 ਫਰਵਰੀ 2007 ਤੋਂ ਪਹਿਲਾਂ ਖਰੀਦੇ ਗਏ ਵਾਈਨ, ਬੀਅਰ ਅਤੇ ਸ਼ਰਾਬ ਦੇ ਕੰਟੇਨਰਾਂ ਤੇ ਪੇਸ਼ਗੀ ਜਮ੍ਹਾਂ ਰਕਮ ਨਹੀਂ ਵਸੂਲੀ ਗਈ, ਇਸ ਲਈ ਇਨ੍ਹਾਂ ਤੇ ਕੋਈ ਰਕਮ ਵਾਪਸ ਨਹੀਂ ਕੀਤੀ ਜਾਵੇਗੀ।
ਓਨਟੇਰੀਓ ਡਿਪਾਜ਼ਿਟ ਰਿਟਰਨ ਪ੍ਰੋਗਰਾਮ |
|
ਹੱਕਦਾਰ ਕੰਟੇਨਰ: |
ਪੇਸ਼ਗੀ ਜਮ੍ਹਾਂ/ ਵਾਪਸੀ ਰਕਮ |
|
10¢ |
|
20¢ |
ਛੋਟ ਵਾਲੇ ਕੰਟੇਨਰ |
|
|
ਇਨ੍ਹਾਂ ਵਸਤਾਂ ਤੇ ਨਾ ਫ਼ੀਸ ਵਸੂਲੀ ਜਾਂਦੀ ਹੈ ਅਤੇ ਨਾ ਵਾਪਸ ਕੀਤੀ ਜਾਂਦੀ ਹੈ |
ਆਸਾਨੀ ਨਾਲ ਵਾਪਸ ਕਰਨ ਦੇ ਨੁਸਖ਼ੇ
- 1[ ਵਾਈਨ, ਬੀਅਰ ਅਤੇ ਸ਼ਰਾਬ ਦੇ ਆਪਣੇ ਖਾਲੀ ਕੰਟੇਨਰਾਂ ਤੋਂ ਲੇਬਲ ਨਾ ਉਤਾਰੋ
- 2[ ਇਨ੍ਹਾਂ ਨੂੰ ਕਿਸੇ ਖੁਸ਼ਕ, ਸੁਰੱਖਿਅਤ ਥਾਂ ਤੇ “ਬੈਗ ਇਟ ਬੈੱਕ ਬੈਗ”, ਕੋਈ ਬਕਸਾ ਜਾਂ ਢੋਲ ਵਰਤਦਿਆਂ ਸੰਭਾਲ ਲਓ
ਆਪਣੇ ਨੇੜੇ ਦੇ ਕਿਸੇ ਬੀਅਰ ਸਟੋਰ ਦਾ ਪਤਾ ਕਰਨਾ ਚਾਹੁੰਦੇ ਹੋ? ਇੱਥੇ ਕਲਿੱਕ ਕਰੋ।